ਕੀ ਸਰੀਰ ਦੀ ਹੋਰ ਬਿਮਾਰੀਆਂ ਕਰਕੇ ਬ੍ਰੇਨ ਹੈਮਰੇਜ ਦਾ ਖਤਰਾ ਰਹਿੰਦਾ ਹੈ ?

Categories
brain health

ਕੀ ਸਰੀਰ ਦੀ ਹੋਰ ਬਿਮਾਰੀਆਂ ਕਰਕੇ ਬ੍ਰੇਨ ਹੈਮਰੇਜ ਦਾ ਖਤਰਾ ਰਹਿੰਦਾ ਹੈ ?

Loading

ਅੱਜ ਕਲ ਦੇ ਚਲਦੇ ਸਮੇਂ ਵਿੱਚ ਲੋਕਾਂ ਦੇ ਵਿਅਸਤ ਕਾਰਜਕ੍ਰਮ ਹੋਣ ਕਰਕੇ, ਜ਼ਿਆਦਾ ਕੰਮਾਂ ਦੇ ਬੋਝ ਨਾਲ ਉਹ ਆਪਣੇ ਤੇ ਧਿਆਨ ਨਹੀਂ ਦੇ ਪਾ ਰਹੇ ਜਿਸ ਕਰਕੇ ਸਰੀਰ ਵਿਚ ਤਣਾਅ ਬਣ ਜਾਂਦਾ ਹੈ ਜੋ ਫਿਰ ਦਿਮਾਗ਼ ਤੇ ਅਸਰ ਪੋਂਦਾ ਹੈ ਤੇ ਬ੍ਰੇਨ ਹੈਮਰੇਜ ਦਾ ਰੂਪ ਲੈ ਲੈਂਦਾ ਹੈ।ਕੰਮਾਂ ਨੂੰ ਤਾ ਟਾਲ ਨਹੀਂ ਸਕਤੇ ਪਰ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖ ਸਕਤੇ ਹਾਂ। ਆਓ ਜਾਣੋ ਕਿਵੇਂ। 

 ਬ੍ਰੇਨ ਹੈਮਰੇਜ ਨੂੰ ਦਿਮਾਗ਼ ਵਿਚ ਖੂਨ ਆਉਣਾ ਵੀ ਕੀਆ ਜਾਂਦਾ ਹੈ ਜਿਸਦਾ ਭਾਵ ਹੁੰਦਾ ਹੈ ਕੇ ਤੁਹਾਡੇ ਦਿਮਾਗ਼ ਦੇ ਟਿਸ਼ੂ ਅਤੇ ਖੋਪੜੀ ਦੇ ਵਿਚਾਲੇ ਜਾਂ ਟਿਸ਼ੂ ਦੇ ਅੰਦਰ ਖੂਨ ਦਾ ਆ ਜਾਣਾ।ਇਹ ਇਕ ਜਾਨਲੇਵਾ ਸਥਿਤੀ ਹੁੰਦੀ ਹੈ ਤੇ ਤੁਰੰਤ ਇਲਾਜ ਮੰਗਦੀ ਹੈ।ਦਿਮਾਗ਼ ਵਿੱਚ ਖੂਨ ਆਉਣ ਨਾਲ ਜਿਹੜੀ ਆਕਸੀਜਨ ਦਿਮਾਗ਼ ਨੂੰ ਜਾਣੀ ਹੁੰਦੀ ਹੈ ਉਹ ਵੀ ਘੱਟ ਜਾਂਦੀ ਹੈ ਤੇ ਫਿਰ ਸਿਰ ਦਰਦ, ਉਲਟੀਆਂ, ਝਰਨਾਹਟ ਜਾ ਚਿਹਰੇ ਦਾ ਅਧਰੰਗ ਦੇ ਆਸਾਰ ਸ਼ੁਰੂ ਹੋਣ ਲਗ ਜਾਂਦੇ ਹਨ। 

 

ਦੋ ਤਰਾਂ ਦੇ ਬ੍ਰੇਨ ਹੈਮਰੇਜ 

  • ਖੋਪੜੀ ਦੇ ਅੰਦਰ ਖੂਨ ਬਹਿਣਾ ਪਰ ਦਿਮਾਗ਼ ਦੇ ਟਿਸ਼ੂ ਦੇ ਬਾਹਰ  

           ਦਿਮਾਗ਼ ਦੇ ਵਿੱਚ ਤਿੰਨ ਤਰਾਂ ਦੀ ਝਿੱਲੀ ਲੇਅਰ ਹੁੰਦੀਆਂ ਹਨ ਜਿਨ੍ਹਾਂ ਨੂੰ ਮੇਨਿੰਜਸ ਵੀ ਕੀਆ ਜਾਂਦਾ ਹੈ। ਇਹ ਮੇਨਿੰਜਸ ਦਿਮਾਗ਼ ਨੂੰ ਟਕ ਕੇ ਅਤੇ ਸ਼ੀਲਡ ਕਰਕੇ ਰੱਖਦਿਆਂ ਹਨ ਤਾ ਕੇ ਕੋਈ ਸਟ ਦਾ ਖ਼ਤਰਾ ਦਿਮਾਗ ਨੂੰ ਨੁਕਸਾਨ ਨਾ ਪੁਹੰਚਾ ਸਕੇ।ਇਹ ਲੇਅਰਾਂ ਖੋਪੜੀ ਦੀ ਹੱਡੀ ਅਤੇ ਦਿਮਾਗ਼ ਦੇ ਟਿਸ਼ੂ ਵਿਚਾਲੇ ਹੁੰਦੀਆਂ ਹਨ।ਬ੍ਰੇਨ ਹੈਮਰੇਜ ਹੋਣ ਦਾ ਡਰ ਇਹਨਾਂ ਲੇਅਰਾਂ ਵਿਚ ਕੀਤੇ ਵੀ ਹੋ ਸਕਤਾ ਹੈ :- ਦੁਰਾ ਮਾਤਰ, ਅਰਚਣੋਈਡ ਅਤੇ ਪੀਆ ਮਾਤਰ। 

  •   ਐਪੀਡਿਊਰਲ ਹੈਮਰੇਜ:- ਇਹ ਹੈਮਰੇਜ ਖੋਪੜੀ ਦੀ ਹੱਡੀ ਅਤੇ ਦੁਰਾ ਮਾਤਰ(ਬਾਹਰ ਲੈ ਹਿਸਾ)  ਦੀ ਝਿੱਲੀ ਵਿਚ ਹੁੰਦਾ ਹੈ। 
  •  ਸਬਡਿਊਰਲ ਹੈਮਰੇਜ :- ਇਹ ਹੈਮਰੇਜ ਦੁਰਾ ਮਾਤਰ(ਬਾਹਰ ਲੈ ਹਿਸਾ) ਅਤੇ ਅਰਚਣੋਈਡ ਝਿੱਲੀ ਵਿਚ ਹੁੰਦਾ ਹੈ। 
  •  ਸਭਆਰਚਨੋਈਡ ਹੈਮਰੇਜ :- ਇਹ ਹੈਮਰੇਜ ਅਰਚਣੋਈਡ ਝਿੱਲੀ ਅਤੇ ਪੀਆ ਮਾਤਰ ਵਿਚ ਹੁੰਦਾ ਹੈ।  

 

  •    ਦਿਮਾਗ਼ ਦੇ ਟਿਸ਼ੂ ਦੇ ਅੰਦਰ ਖੂਨ ਬਹਿਣਾ

              ਇਸ ਦੇ ਵਿੱਚ ਦੋ ਤਰਾਂ ਦੇ ਬ੍ਰੇਨ ਹੈਮਰੇਜ ਹੋਣ ਦਾ ਡਰ ਹੁੰਦਾ ਹੈ  ਜੋ ਅਸਲ ਬ੍ਰੇਨ  ਟਿਸ਼ੂ ਵਿੱਚ ਵਾਪਰਦਾ ਹੈ। ਇਸਨੂੰ ਦਿਮਾਗੀ ਹੈਮਰੇਜ ਜਾਂ ਹੈਮੋਰੈਜਿਕ ਸਟ੍ਰੋਕ ਵੀ ਕਿਹਾ ਜਾਂਦਾ ਹੈ।  

  • ਇੰਟਰਾਸੇਰੇਬ੍ਰਲ ਹੈਮਰੇਜ:- ਖੂਨ ਜੋ ਦਿਮਾਗ ਦੇ ਸੇਰੀਬੈਲਮ ਵਿੱਚ ਵਾਪਰਦਾ ਹੈ।ਸਮੇਤ ਦਿਮਾਗੀ ਪ੍ਰਣਾਲੀ ਦੇ ਵੀ। 
  •  ਇੰਟਰਾਵੈਂਟ੍ਰਿਕੂਲਰ ਹੈਮਰੇਜ :- ਖੂਨ ਦਾ ਦਿਮਗੀ ਖੋਲ ਵਿੱਚ ਸ਼ੁਰੂ ਹੋ ਜਾਣਾ ਜਿੱਥੇ ਕੇ ਸੇਰੀਬਰੋਸਪਿਨਾਲ ਤਰਲ ਪੈਦਾ ਹੁੰਦੀ ਹੈ।       

ਬ੍ਰੇਨ ਹੈਮਰੇਜ ਹੋਣ ਦੇ ਚਿੰਨ ਅਤੇ ਲੱਛਣ :- ਬ੍ਰੇਨ ਹੈਮਰੇਜ ਹੋਣ ਦੇ ਅਲਗ ਅਲਗ  ਲੱਛਣ ਦਿਸਦੇ ਨੇ ਜੋ ਦਿਮਾਗ ਦੇ ਅਲਗ ਪ੍ਰਭਾਵਿਤ ਹਿਸਾ ਤੇ ਨਿਰਭਰ ਕਰਦਾ ਹੈ। 

  • ਕੁਝ ਆਮ ਜੇ ਲੱਛਣ ਜਿਵੇ ਕਮਜ਼ੋਰੀ, ਝਰਨਾਹਟ, ਸੁੰਨ ਹੋਣਾ, ਚਿਹਰੇ ਦਾ ਅਧਰੰਗ ਹੋਣਾ । ਅਕਸਰ ਇਹ ਲੱਛਣ ਬਾਹ ਜਾ ਲੱਤ ਦੇ ਇਕ ਪਾਸੇ ਨੂੰ ਪ੍ਰਭਾਵਿਤ ਕਰਦੇ ਹਨ।  
  • ਇਕ ਦਮ ਗੰਭੀਰ ਤਰੀਕੇ ਨਾਲ ਸਿਰ ਦੁੱਖਣਾ ਜਿਸ ਨੂੰ ਗਰਜ ਦਰਦ ਵੀ ਕਿਹਾ ਜਾਂਦਾ ਹੈ। ਇਹ ਪੀੜ ਸਭਆਰਚਨੋਈਡ ਹੈਮਰੇਜ ਵਿੱਚ ਵਾਪਰਦੀ ਹੈ। ਇਹ ਬਹੁਤ ਦਰਦਨਾਕ ਅਤੇ ਅਚਾਨਕ, ਜੋ ਦਰਦ ਦਾ ਹੋਣਾ ਇੱਕ ਤੋਂ ਪੰਜ ਮਿੰਟ ਤੱਕ ਦਾ ਹੁੰਦਾ ਹੈ।ਕਦੇ ਕਦੇ ਇਹ ਦਰਦ ਦਾ ਹੋਣਾ ਖ਼ਤਰੇ ਆਲਾ ਨਹੀਂ ਹੁੰਦਾ ਪਰ ਜ਼ਿਆਦਾ ਹੋਣ ਨਾਲ ਇਹ ਗ਼ਲਤ ਸਾਬਤ ਵੀ ਹੋ ਸਕਤਾ ਹੈ।        
  •  ਮਤਲੀ ਅਤੇ ਉਲਟੀਆਂ 
  •  ਆਪਣੇ ਆਪ ਨਾਲ ਉਲਝਏ ਰਹਿਣਾ। 
  •  ਹਲਕਾ ਜਾ ਸਿਰ ਮਹਿਸੂਸ ਹੋਣਾ ਅਤੇ ਚੱਕਰ ਆਉਣੇ।
  •  ਦੌਰੇ 
  •  ਨਿਗਲਣਾ ਕਰਨ ਵਿੱਚ ਦਿਕਤ ਆਉਣੀ।
  •  ਅੱਖਾਂ ਦੀ ਨਿੱਘਾ ਚਲੀ  ਜਾ ਕਮਜ਼ੋਰ ਹੋ ਜਾਣੀ, ਲਾਈਟ ਤੋਂ ਸੰਵੇਦਨਸ਼ੀਲਤਾ
  •  ਤਾਲਮੇਲ ਅਤੇ ਸੰਤੁਲਨ ਵਿੱਚ ਗੜਬੜ ਹੋਣੀ 
  •  ਗਰਦਨ ਦਾ ਕਠੋਰ ਹੋਣਾ 
  •  ਸਮਝ ਦੀਆਂ ਮੁਸ਼ਕਲਾਂ ਆਉਣੀਆਂ (ਪੜਨ, ਲਿਖਣ,ਸਮਝਣ ਵਿੱਚ)  
  •  ਸੁਸਤ ਅਤੇ ਨਿੰਦਰੇ ਰਹਿਣਾ 
  •  ਸਾਹ ਲੈਣ ਵਿੱਚ ਦਿਕਤ ਅਤੇ ਅਸਧਾਰਨ ਦਿਲ ਧੜਕਣ ਦੀ ਰਫ਼ਤਾਰ
  •  ਕੋਮਾ 

 

ਬ੍ਰੇਨ ਹੈਮਰੇਜ ਦਾ ਹੋਣਾ ਆਮ ਤੌਰ ਤੇ ਪੰਜਾਹ ਸਾਲ ਤੋਂ ਘੱਟ ਵਾਲਿਆਂ ਨੂੰ ਹੁੰਦਾ ਹੈ। ਜਿਸਦਾ ਖਾਸ ਕਾਰਨ ਹੁੰਦਾ ਹੈ ਜ਼ਿਆਦਾ ਬਲੱਡ ਪ੍ਰੇਸਸੁਰ, ਕਲੈਸਟਰੋਲ, ਮੈਗਰੈਨ, ਟਾਈਪ ਦੋ ਡਾਬੀਟੀਜ਼ ਦਾ ਰਹਿਣਾ। ਅਕਸਰ ਜੋ ਧਿਆਨ ਨਹੀਂ ਦਿੰਦੇ ਤੇ ਫਿਰ ਬਲੱਡ ਦੀਆ ਦੀਵਾਰਾਂ ਨੂੰ ਕਮਜ਼ੋਰ ਕਰ ਲੈਂਦੇ ਨੇ ਤੇ ਬ੍ਰੇਨ ਹੈਮਰੇਜ ਵਰਗੀਆਂ ਬਿਮਾਰੀਆਂ ਪਲੇ ਪੈ ਜਾਂਦੀਆਂ ।